What kind of holiday do you go on?

Select A A - Fly somewhere hot
Select B B - I go camping
Select C C - I stay at home
Select D D - I go on a boat

Vote

ਮਾਪਿਆਂ ਲਈ

ਦਿ ਬਅੱਜ਼ (The Buzz) 8 ਅਤੇ 18 ਸਾਲ ਦੀ ਉਮਰ ਦੇ ਵਿਚਕਾਰ ਦੇ ਬੋਲੇ ਬੱਚਿਆਂ ਅਤੇ ਨੋਜਵਾਨਾਂ ਲਈ ਖਾਸ ਤੋਰ ਤੇ ਬਣਾਈ ਗਈ ਐਨ ਡੀ ਸੀ ਐਸ (NDCS) ਦੀ ਇਕ ਆਕਰਸ਼ਕ ਵੈਬਸਾਈਟ ਹੈ। ਇੱਥੇ ਦੋ ਸਾਈਟਾਂ ਹਨ - ਇਕ ਬੱਚਿਆਂ (8 ਤੋਂ 11ਸਾਲ ਦੀ ਉਮਰ) ਦੇ ਲਈ ਅਤੇ ਇਕ ਕਿਸ਼ੋਰਾਂ (12 ਤੋਂ 18 ਸਾਲ ਦੀ ਉਮਰ) ਦੇ ਲਈ।

ਅਸੀਂ ਇਸ ਵੈਬਸਾਈਟ ਨੂੰ ਕਿਉਂ ਬਣਾਇਆ ਹੈ?

ਤੁਹਾਡੀ ਮਦਦ ਦੇ ਨਾਲ ਐਨ ਡੀ ਸੀ ਐਸ (NDCS) ਨੇ ਤਕਰੀਬਨ 1,500 ਬੋਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਸੇਵਾਵਾਂ ਬਾਰੇ ਪੁੱਛਿਆ ਜੋ ਉਹ ਐਨ ਡੀ ਸੀ ਐਸ (NDCS) ਤੋਂ ਪ੍ਰਾਪਤ ਕਰਨੀਆਂ ਚਾਹੁੰਣਗੇ। ਸਵਾਲ ਪੁੱਛੇ ਗਏ 90 ਪ੍ਰਤੀਸ਼ਤ ਬੋਲੇ ਨੌਜਵਾਨ ਲੋਕਾਂ ਨੇ ਨੌਜਵਾਨ ਬਹਿਰੇ ਲੋਕਾਂ ਦੇ ਲਈ ਇਕ ਸਮਰਪਤ ਵੈਬਸਾਈਟ ਦੀ ਮੰਗ ਕੀਤੀ।

ਵੈਬਸਾਈਟ ਦੇ ਵਿਚ ਕੀ ਸ਼ਾਮਲ ਹੈ?

ਦਿ ਬਅੱਜ਼ (The Buzz) ਤੁਹਾਨੂੰ ਅਤੇ ਤੁਹਾਡੇ ਬੋਲੇ ਬੱਚੇ ਨੂੰ ਖੇਡਾਂ ਖੇਡਣ ਦਾ ਅਤੇ ਤੁਹਾਡੇ ਆਸ ਪਾਸ ਹੋਰ ਰਹੇ ਸਮਾਗਮ ਬਾਰੇ ਜਾਣਨ ਦਾ ਮੌਕਾ ਦਿੰਦੀ ਹੈ।

ਖੇਡਣ ਦੇ ਲਈ ਮਜ਼ੇਦਾਰ ਅਤੇ ਪਰਸਪਰ ਕ੍ਰਿਆਵਾਂ ਵਾਲੀਆਂ ਖੇਡਾਂ  [Games] ਹਨ। ਤੁਹਾਡਾ ਬੱਚਾ ਦੁਬਾਰਾ ਖੇਡਣ ਦੇ ਲਈ ਉਸ ਦੀਆਂ ਮਨਪਸੰਦ ਖੇਡਾਂ ਨੂੰ ਚੁਣ ਸਕਦਾ ਹੈ ਅਤੇ ਸਟੋਰ ਕਰਕੇ ਰੱਖ ਸਕਦਾ ਹੈ।

ਤੁਹਾਡਾ ਬੋਲਾ ਬੱਚਾ ਸਾਡੇ ਦੁਆਰਾ ਕਰਵਾਏ ਜਾਣ ਵਾਲੇ ਸਰਵੇਖਣਾਂ  [Polls] ਦੇ ਵਿਚ ਵੋਟ ਪਾ ਸਕਦਾ ਹੈ ਅਤੇ ਜਾਣ ਸਕਦਾ ਹੈ ਕਿ ਹੋਰ ਕੋਣ ਉਸਦੇ ਵਾਂਗ ਸੋਚਦਾ ਹੈ!

ਸਮਾਗਮਾਂ  [Events] ਵਾਲਾ ਸੈਕਸ਼ਨ ਐਨ ਡੀ ਸੀ ਐਸ (NDCS) ਬੋਲੇ ਬੱਚਿਆਂ ਅਤੇ ਨੌਜਵਾਨ ਵਿਅਕਤੀਆਂ ਦੇ ਲਈ ਦੇਸ਼ ਭਰ ਵਿਚ ਅਤੇ ਸਾਰਾ ਸਾਲ ਕਰਵਾਏ ਜਾਣ ਵਾਲੇ ਆਕਰਸ਼ਕ ਸਮਾਗਮਾਂ ਅਤੇ ਗਤੀਵਿਧੀਆਂ ਨੂੰ ਸ਼ਾਮਲ ਕਰਦਾ ਹੈ। ਸਾਡੇ ਸਾਰੇ ਸਮਾਗਮ ਜੋ ਖੇਡ ਦੀਆਂ ਗਤੀਵਿਧੀਆਂ, ਕਲਾ ਵਰਕਸ਼ਾਪਾਂ, ਕੈਂਪ, ਛੁੱਟੀਆਂ ਅਤੇ ਵਿਅਕਤੀਗਤ ਵਿਕਾਸ ਦੇ ਕੋਰਸ ਸ਼ਾਮਲ ਕਰਦੇ ਹਨ - ਬੋਲੇ ਬੱਚਿਆਂ ਅਤੇ ਨੋਜਵਾਨਾਂ ਦੀ ਲੋਕਾਂ ਨੂੰ ਮਿਲ ਸਕਣ ਵਿਚ ਮਦਦ ਕਰਨ ਅਤੇ ਹੋਰਾਂ ਦੇ ਨਾਲ ਦੋਸਤ ਬਣਾਉਣ ਦੇ ਵਿਚ ਮਦਦ ਕਰਨ ਦੇ ਲਈ ਅਤੇ ਉਨ੍ਹਾਂ ਨੂੰ ਜੀਵਨ ਦੇ ਹੁਨਰ ਦੇਣ ਅਤੇ ਉਨ੍ਹਾਂ ਦੇ ਆਤਮ ਸਨਮਾਨ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਹਨ।

ਜਦੋਂ ਤੁਹਾਡਾ ਬੱਚਾ 12 ਸਾਲ ਦੀ ਉਮਰ ਦਾ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ 12–18 ਸਾਲ ਦੀ ਉਮਰ ਵਾਲਿਆਂ ਯੰਗ ਪੀਪਲਜ਼ ਸਾਈਟ [young people’s site] ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰੋ। ਉਹ ਸਾਡੇ ਪ੍ਰਭਾਵਸ਼ਾਲੀ ਵਿਸ਼ਿਆਂ ਬਾਰੇ ਪੜ੍ਹ ਸਕਣਗੇ, ਸਾਡੇ ਜਾਣਕਾਰੀ ਅਤੇ ਸਲਾਹ ਮਸ਼ਵਰੇ ਦੇ ਸੈਕਸ਼ਨ ਨੂੰ ਦੇਖ ਸਕਣਗੇ, ਨਵੇਂ ਦੋਸਤਾਂ ਨੂੰ ਲੱਭ ਸਕਣਗੇ ਅਤੇ ਜਿਹੜੀਆਂ ਗੱਲਾਂ ਉਨ੍ਹਾਂ ਲਈ ਮਾਅਨੇ ਰੱਖਦੀਆਂ ਹਨ, ਦੇ ਬਾਰੇ ਚੈਟ ਕਰ ਸਕਣਗੇ।

ਅਸੀਂ ਵੈਬਸਾਈਟ ਦੇ ਬਾਰੇ ਦੇ ਕਿਸੇ ਵੀ ਪ੍ਰਸ਼ਨ ਜਾਂ ਫੀਡਬੈਕ ਦਾ ਈਮੇਲ ਦੇ ਰਾਹੀਂ ਇਸ ਪਤੇ ਤੇ ਸੁਆਗਤ ਕਰਦੇ ਹਾਂ buzz@ndcs.org.uk

 



Copyright © 2012 NDCS - all other trademarks are acknowledged as belonging to their respective owners. All rights reserved.
Registered Charity: England and Wales (1016532) and Scotland (SC040779)
Site by 4T2